ਵਧਦੀ ਮਹਿੰਗਾਈ ਦੀ ਸਮੱਸਿਆ, Essay Problem of Rising Price

ਵਸਤੂਆਂ ਦੀਆਂ ਕੀਮਤਾਂ ਵਿੱਚ ਹੱਦ ਤੋਂ ਵੱਧ ਵਾਧਾ ਹੋ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਪਿਛਲੇ ਕਈ ਸਾਲਾਂ ਦੀ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਹੈ, ਜੋ ਹੁਣ ਵੀ ਜਾਰੀ ਹੈ। ਦਿਨੋ ਦਿਨ ਵਧ ਰਹੀ ਮਹਿੰਗਾਈ ਦੇ ਹੇਠ ਲਿਖੇ ਕਾਰਨ ਹਨ:

ਵਧ ਰਹੀ ਆਬਾਦੀ: ਵਧ ਰਹੀ ਅਬਾਦੀ ਆਪਣੇ ਨਾਲ ਕਈ ਮੁਸੀਬਤਾਂ ਖੜ੍ਹੀਆਂ ਕਰ ਲੈਂਦੀ ਹੈ। ਭਾਵੇਂ ਵਸਤਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ, ਪਰ ਇਹ ਵਾਧਾ ਆਬਾਦੀ ਦੀ ਲੋੜ ਨਾਲੋਂ ਘੱਟ ਹੈ। ਮੰਗ ਨਾਲੋਂ ਪੂਰਤੀ ਘੱਟ ਹੈ, ਇਸ ਲਈ ਮਹਿੰਗਾਈ ਵਧ ਰਹੀ ਹੈ।         

ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਦਾ ਨਾ ਹੋਣਾ: ਮਹਿੰਗਾਈ ਵੱਧ ਹੋਣ ਦਾ ਕਾਰਨ ਇਹ ਵੀ ਹੈ ਕਿ ਸਾਡਾ ਦੇਸ਼ ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਨਹੀਂ ਹੈ, ਜਿਸ ਕਰਕੇ ਉਸ ਨੂੰ ਮਹਿੰਗੇ ਭਾਅ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ।   

ਦੋਸ਼-ਪੂਰਨ ਆਯਾਤ ਨਿਰਯਾਤ ਨੀਤੀ: ਸਾਡੀ ਆਯਾਤ-ਨਿਰਯਾਤ ਨੀਤੀ ਵਿੱਚ ਵੀ ਦੋਸ਼ ਹਨ। ਸਾਡਾ ਦੇਸ਼ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤੂਆਂ ਨੂੰ ਵੱਧ ਤੋਂ ਵੱਧ ਟੈਕਸ ਭਰ ਕੇ ਮੰਗਵਾਉਂਦੇ ਹਾਂ ਤਾਂ ਮਹਿੰਗਾਈ ਦਾ ਵਧਣਾ ਯਕੀਨਨ ਹੀ ਹੈ।

ਕੁਦਰਤੀ ਕਰੋਪੀਆਂ : ਕੁਦਰਤੀ ਕਰੋਪੀਆਂ ਜਿਵੇਂ ਹੜ੍ਹ, ਸੋਕਾ, ਭੂਚਾਲ ਆਦਿ ਦੀ ਮਾਰ ਵੀ ਮਹਿੰਗਾਈ ਵੱਧਣ ਲਈ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਇਨ੍ਹਾਂ ਕਾਰਨ ਵਸਤੂਆਂ ਦੀ ਘਾਟ ਪੈਦਾ ਹੋ ਜਾਂਦੀ ਹੈ । ਵਸਤੂਆਂ ਦੀ ਘਾਟ ਅਤੇ  ਵੱਧ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਦੁਕਾਨਦਾਰ ਰੋਜ਼ ਮਰਰਾ ਦੀਆਂ ਚੀਜ਼ਾਂ ਵੀ ਮਹਿੰਗੇ ਭਾਅ ਵੇਚਦੇ ਹਨ।

ਕਾਲਾ ਧੰਨ ਤੇ ਜਮ੍ਹਾਖੋਰੀ: ਕਾਲਾ ਧਨ ਜਮ੍ਹਾਂ ਹੋਣਾ, ਮਾਲ ਨੂੰ ਗੁਦਾਮਾਂ ਵਿੱਚ ਭਰ ਕੇ ਰੱਖ ਲੈਣਾ ਤੇ ਮੁਦਰਾ ਦਾ ਫੈਲਾਅ ਮਹਿੰਗਾਈ ਲੲੀ ਮੁੱਢਲੇ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ।

ਨਿੱਜੀਕਰਨ: ਜਦੋਂ ਕਿਸੇ ਅਦਾਰੇ ਦੀ ਵਾਗਡੋਰ ਨਿੱਜੀ ਕੰਪਨੀਆਂ ਦੇ ਹੱਥ ਸੌਂਪੀ ਜਾਂਦੀ ਹੈ ਤਾਂ ਇਹ ਵਸਤਾਂ ਦਾ ਮਨਮਰਜ਼ੀ ਦਾ ਮੁੱਲ ਤੈਅ ਕਰਦੀਆਂ ਹਨ, ਕਿਉਂਕਿ ਇਨ੍ਹਾਂ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ।

ਘਾਟੇ ਦਾ ਬਜਟ: ਜਦੋਂ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਜਨਤਾ ਦੇ ਮੋਢਿਆਂ 'ਤੇ ਟੈਕਸ, ਵੈਟ ਚੁੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ, ਜੋ ਕੀਮਤਾਂ ਵਿੱਚ ਵਾਧਾ ਕਰਦਾ ਹੈ।

ਉਪਰੋਕਤ ਕਾਰਨਾਂ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਅਤੇ ਸਰਕਾਰੀ ਖ਼ਰਚਿਆਂ ਵਿੱਚ ਵਾਧੇ ਨਾਲ ਵੀ ਮਹਿੰਗਾਈ 'ਤੇ ਅਸਰ ਪੈਂਦਾ ਹੈ।

ਮਹਿੰਗਾਈ ਨੂੰ ਰੋਕਣ ਦੇ ਉਪਾਅ: ਵਧਦੀ ਆਬਾਦੀ 'ਤੇ ਰੁਕਾਵਟ ਪਾਉਣੀ ਚਾਹੀਦੀ ਹੈ। ਅਸਿੱਧੇ ਟੈਕਸ ਘਟਾਉਣੇ ਚਾਹੀਦੇ ਹਨ, ਵਪਾਰਿਕ ਨੀਤੀਆਂ ਲਈ ਨਿਯਮ ਤੇ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ, ਆਯਾਤ- ਨਿਰਯਾਤ ਢੰਗਾਂ ਵਿੱਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੈਲਾਅ 'ਤੇ ਰੋਕ, ਜਮ੍ਹਾਂਖੋਰਾਂ, ਚੋਰ- ਬਜ਼ਾਰੀ, ਸਮੱਗਲਰਾਂ, ਰਿਸ਼ਵਤਖ਼ੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

ਬਜਟ ਵਿੱਚ ਅਜਿਹੀ ਅਵਸਥਾ ਕੀਤੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਨਿੱਜੀ ਕੰਪਨੀ ਆਪਣੀ ਮਨਮਰਜ਼ੀ ਅਨੁਸਾਰ ਕੀਮਤ ਨਾ ਵਧਾ ਸਕੇ । ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪ੍ਰਬੰਧ ਕੀਤੇ ਜਾਣ, ਸਰਕਾਰੀ ਖ਼ਰਚੇ ਘਟਾਏ ਜਾਣ, ਨਿੱਤਾਪ੍ਰਤੀ ਵਸਤੂਆਂ ਦੇ ਭਾਅ ਸਰਕਾਰ ਵੱਲੋਂ ਮਿੱਥੇ ਜਾਣ ਤੇ ਅਜਿਹੇ ਵੀ ਕੁਝ ਹੋਰ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕੇ।

ਸਾਰਾਂਸ਼:  ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ਼ ਵਿੱਚ ਇਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ। ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਵਿਚ ਅਸਫਲ ਹੋ ਰਹੀ ਹੈ। ਮਹਿੰਗਾਈ 'ਤੇ ਕਾਬੂ ਪਾ ਕੇ ਹੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ। ਜੇਕਰ ਸਮੱਸਿਆਵਾਂ ਹਨ ਤਾਂ ਉਨ੍ਹਾਂ ਦੇ ਹੱਲ ਵੀ ਤਾਂ ਹਨ, ਨਹੀਂ ਤਾਂ ਸਮਾਜਿਕ ਬੁਰਾਈਆਂ 'ਤੇ ਰੋਕ ਲਾਉਣੀ ਮੁਸ਼ਕਲ ਹੋ ਜਾਵੇਗੀ।

No comments:

Post a Comment

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...