ਅੰਮ੍ਰਿਤਸਰ - ਸਿਫਤੀ ਦਾ ਘਰ
ਭੂਮਿਕਾ : ਅੰਮ੍ਰਿਤਸਰ ਪੰਜਾਬ ਦਾ ਮਹਾਂਨਗਰ ਕਹਾਉਂਦਾ ਹੈ। ਇਸਨੂੰ ਚੌਥੇ ਗੁਰ, ਗੁਰੁ ਰਾਮਦਾਸ ਜੀ ਨੇ ਵਸਾਇਆ ਸੀ। ਇਸ ਦਾ ਪਹਿਲਾਂ ਨਾਂ ਗੁਰੂ ਦਾ ਚੱਕ ਸੀ । ਜਦੋਂ ਅੰਮ੍ਰਿਤ ਨਾਲ ਭਰੇ ਸਰੋਵਰ ਦੇ ਕਾਰਨ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਬਣਿਆ ਤਾਂ ਇਸ ਨਗਰ ਦਾ ਨਾਂ ਅੰਮ੍ਰਿਤਸਰ ਪੈ ਗਿਆ ।
ਵਿਸ਼ੇਸ਼ਤਾ : ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਬੁਹਤ ਵੱਡਾ ਤੀਰਥ ਅਸਥਾਨ ਹੈ। ਇਸ ਦੀ ਉਸਾਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਸੀ । ਇਹ ਸੱਭ ਧਰਮਾਂ ਦੇ ਲੋਕਾਂ ਲਈ ਬਣਿਆ ਹੈ । ਇਸ ਦੇ ਉੱਤੇ ਸੋਨੇ ਦਾ ਪੱਤਰਾ ਚੜਿਆ ਹੋਇਆ ਹੈ । ਦੂਰ - ਦੂਰ ਤੋਂ ਲੋਕ ਇਸਦੇ ਦਰਸ਼ਨਾਂ ਲਈ ਆਉਂਦੇ ਹਨ । ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ ।
ਦੇਖਣ ਯੋਗ ਥਾਵਾਂ : ਅੰਮ੍ਰਿਤਸਰ ਦਾ ਦੁਰਗਿਆਣਾ ਮੰਦਰ ਵੀ ਦੇਖਣ ਯੋਗ ਹੈ । ਇੱਥੋਂ ਦਾ ਕੰਪਨੀ ਬਾਗ ਵੀ ਸੁੰਦਰ ਸੈਰਗਾਹ ਹੈ । ਇੱਥੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਵੇਖਣ ਯੋਗ ਹਨ । ਨਗਰ ਵਿੱਚ ਅਨੇਕਾਂ ਸਕੂਲ ਤੇ ਕਾਲਜ ਹਨ । ਇੱਥੇ ਇੱਕ ਮੈਡੀਕਲ ਕਾਲਜ ਅਤੇ ਕਿੱਤਾ ਸਿਖਲਾਈ ਕੇਂਦਰ ਵੀ ਹੈ ।
ਇਤਿਹਾਸਕ ਮਹਾਨਤਾ : ਇੱਥੋਂ ਦਾ ਜਲਿਆਂਵਾਲਾ ਬਾਗ ਸ਼ਹੀਦਾਂ ਦੀ ਯਾਦਗਾਰ ਅਖਵਾਉਂਦਾ ਹੈ । ਇੱਥੇ 13 ਅਪ੍ਰੈਲ , 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਸੀ । ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇੱਕ ਲਾਟ ਬਣੀ ਹੋਈ ਹੈ ।
ਸਾਰਾਂਸ਼ - ਅੰਮ੍ਰਿਤਸਰ ਵਪਾਰ ਦਾ ਵੀ ਵੱਡਾ ਕੇਂਦਰ ਹੈ । ਇੱਥੇ ਕੱਪੜੇ ਦੇ ਕਈ ਕਾਰਖਾਨੇ ਹਨ । ਇੱਥੇ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ । ਦੇਸ਼ ਅਤੇ ਵਿਦੇਸ਼ਾਂ ਤੋਂ ਸੈਲਾਨੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਲੱਖਾ ਦੀ ਗਿਣਤੀ ਵਿੱਚ ਆਉਂਦੇ ਹਨ । ਅੱਜ - ਕੱਲ ਅੰਮ੍ਰਿਤਸਰ ਵਿੱਚ ਆਵਾਜਾਈ ਦੀ ਸਮੱਸਿਆ ਬਹੁਤ ਵੱਧ ਗਈ ਹੈ । ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਯੋਗ ਹੱਲ ਲੱਭਣਾ ਚਾਹੀਦਾ ਹੈ ।
🙏🙏🙏
ReplyDelete