ਲੇਖ: ਮੇਰੇ ਜੀਵਨ ਦਾ ਉਦੇਸ਼
1. ਮਨੁੱਖਾ ਜਨਮ ਪਰਮਾਤਮਾ ਦੀ ਅਨਮੋਲ ਦਾਤ ਹੈ।
2. ਸਾਨੂੰ ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ ਅਤੇ ਚੰਗੇ ਲੇਖੇ ਲਾਉਣਾ ਚਾਹੀਦਾ ਹੈ।
3. ਹਰ ਮਨੁੱਖ ਦੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ।
4. ਕੋਈ ਵੀ ਮਨੁੱਖ ਦੁਨੀਆਂ ਵਿੱਚ ਕੁਝ ਵੀ ਨਹੀਂ ਹਾਸਲ ਕਰ ਸਕਦਾ ਜੇ ਉਸਦਾ ਉਦੇਸ਼ ਨਿਸ਼ਚਤ ਨਾ ਹੋਵੇ।
5. ਇਸ ਲਈ, ਸਾਡੇ ਸਾਰਿਆਂ ਨੂੰ ਜ਼ਿੰਦਗੀ ਦੇ ਸਾਡੇ ਉਦੇਸ਼ਾਂ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ।
6. ਮੈਂ ਆਪਣੀ ਜ਼ਿੰਦਗੀ ਦਾ ਉਦੇਸ਼ ਪਹਿਲਾਂ ਹੀ ਨਿਰਧਾਰਤ ਕਰ ਲਿਆ ਹੈ ।
7. ਮੈਂ ਵੱਡੇ ਹੋ ਕੇ ਇੱਕ ਡਾਕਟਰ ਬਣਨਾ ਚਾਹੁੰਦਾ ਹਾਂ।
8. ਮੈਂ ਪੈਸਾ ਕਮਾਉਣ ਲਈ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਲਈ ਇਕ ਚੰਗਾ ਡਾਕਟਰ ਬਣਨਾ ਚਾਹੁੰਦਾ ਹਾਂ।
9. ਜੀਵ ਵਿਗਿਆਨ ਵਿਚ ਮੇਰੀ ਦਿਲਚਸਪੀ ਨੂੰ ਵੇਖਦਿਆਂ ਹੋਇਆਂ ਵੀ ਮੈਂ ਡਾਕਟਰ ਬਣਨਾ ਤੈਅ ਕੀਤਾ ਹੈ।
10. ਮੈਂ ਇਕ ਡਾਕਟਰ ਬਣ ਕੇ ਗਰੀਬ ਅਨਾਥ ਅਤੇ ਬੇਸਹਾਰਾ ਲੋਕਾਂ ਦਾ ਇਲਾਜ ਕਰਨ ਦੇ ਯੋਗ ਬਣਨਾ ਚਾਹੁੰਦਾ ਹਾਂ।
11. ਡਾਕਟਰ ਬੀਮਾਰ ਲੋਕਾਂ ਦਾ ਇਲਾਜ ਕਰਦੇ ਹਨ ਅਤੇ ਜਾਨਾਂ ਬਚਾਉਂਦੇ ਹਨ।
12. ਉਹ ਲੋਕਾਂ ਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਦੇ ਹਨ।
13. ਡਾਕਟਰ ਨੂੰ ਰੱਬ ਦਾ ਇਕ ਰੂਪ ਵੀ ਮੰਨਿਆ ਜਾਂਦਾ ਹੈ।
14. ਇੱਕ ਚੰਗਾ ਡਾਕਟਰ ਹਰ ਜਗ੍ਹਾ ਸਤਿਕਾਰਿਆ ਜਾਂਦਾ ਹੈ।
15. ਜੇ ਮੈਂ ਡਾਕਟਰ ਬਣਾਂਗਾ ਤਾਂ ਮੈਂ ਗਰੀਬਾਂ ਅਤੇ ਲੋੜਵੰਦ ਲੋਕਾਂ ਪ੍ਰਤੀ ਦਿਆਲੂ ਹੋਵਾਂਗਾ।
16. ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫਰਜ਼ ਹੋਵੇਗਾ ਅਤੇ ਮੈਂ ਉਨ੍ਹਾਂ ਤੋਂ ਕੋਈ ਫੀਸ ਵੀ ਨਹੀਂ ਲਵਾਂਗਾ।
17. ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮੈਂ ਚੰਗੇ ਆਦਰਸ਼ਾਂ ਨੂੰ ਅਪਣਾਇਆ ਹੈ।
18. ਇਸ ਉਦੇਸ਼ ਨੂੰ ਹਾਸਲ ਕਰਨ ਲਈ ਮੈਂ ਪੜਾਈ ਵਿੱਚ ਵੀ ਸਖਤ ਮਿਹਨਤ ਕਰ ਰਿਹਾ ਹਾਂ।
19. ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਕਿੱਤੇ ਨਾਲ ਪੂਰਾ-ਪੂਰਾ ਇਨਸਾਫ਼ ਵੀ ਕਰ ਸਕਦਾ ਹਾਂ।
20. ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਆਪਣੀ ਮਿਹਨਤ ਸਦਕਾ ਡਾਕਟਰ ਬਣਨ ਦੇ ਆਪਣੇ ਇਸ ਉਦੇਸ਼ ਨੂੰ ਜ਼ਰੂਰ ਹਾਸਲ ਕਰ ਲਵਾਗਾ।
No comments:
Post a Comment