ਆਪਣੇ ਮਿੱਤਰ / ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਆਪਣੇ ਕੋਲ ਆ ਕੇ ਬਿਤਾਉਣ ਲਈ ਪੱਤਰ ਲਿਖੋ ।



ਆਪਣੇ ਮਿੱਤਰ / ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਆਪਣੇ ਕੋਲ ਆ ਕੇ ਬਿਤਾਉਣ ਲਈ ਪੱਤਰ ਲਿਖੋ ।
                                                        ਨਵਾਂ ਪਿੰਡ ਟੂਰਨਾ ,                                                          ਜ਼ਿਲ੍ਹਾ ਪਟਿਆਲਾ|                                                          13 ਮਈ, 20 . . . ਪਿਆਰੇ ਹੈਪੀ ,
          ਨਿੱਘੀ ਯਾਦ ।
     ਜਿਸ ਤਰ੍ਹਾਂ ਕਿ ਤੈਨੂੰ ਪਤਾ ਹੀ ਹੈ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦਸ ਜੂਨ ਤੋਂ ਹੋ ਰਹੀਆਂ ਹਨ । ਮੈਂ ਇਹ ਚਾਹੁੰਦਾ ਹਾਂ ਕਿ ਤੂੰ ਇਹ ਛੁੱਟੀਆਂ ਸਾਡੇ ਕੋਲ ਆ ਕੇ ਬਿਤਾਵੇਂ । ਸਾਡਾ ਪਿੰਡ ਇੱਕ ਆਦਰਸ਼ ਪਿੰਡ ਹੈ । ਇੱਥੋਂ ਦਾ ਵਾਤਾਵਰਣ ਬੜਾ ਖੁੱਲ੍ਹਾ - ਡੁੱਲ੍ਹਾ ਹੈ । ਇਥੋਂ ਦੀ ਆਬੋ-ਹਵਾ ਬੜੀ ਸਾਫ਼-ਸੁਥਰੀ ਹੈ । ਸਭ ਤੋਂ ਵੱਡੀ ਗੱਲ ਇਹ ਸ਼ਹਿਰੀ ਰੌਲੇ-ਰੱਪੇ ਤੋਂ ਬਹੁਤ ਦੂਰ ਹੈ । ਸਾਡਾ ਘਰ ਪਿੰਡ ਤੋਂ ਬਾਹਰਵਾਰ ਸਥਿਤ ਹੈ । ਇਹ ਕਾਫ਼ੀ ਖੁੱਲ੍ਹਾ-ਡੁੱਲਾ ਮਕਾਨ ਹੈ । ਇਸ ਦੀ ਡਿਉੜੀ ਵਿੱਚ ਠੰਢੀ-ਠੰਢੀ ਹਵਾ ਆਉਂਦੀ ਹੈ । ਅਸੀਂ ਸਵੇਰ-ਸ਼ਾਮ ਸੈਰ ਕਰਿਆ ਕਰਾਂਗੇ । ਸ਼ਾਮ ਨੂੰ ਗਰਾਊਂਡ ਵਿੱਚ ਜਾ ਕੇ ਖੇਡਿਆ ਕਰਾਂਗੇ । ਮੈਨੂੰ ਪੂਰੀ ਉਮੀਦ ਹੈ ਕਿ ਤੂੰ ਮੇਰੇ ਕੋਲ ਛੁੱਟੀਆਂ ਕੱਟਣ ਜ਼ਰੂਰ ਆਵੇਗਾ । ਦੇਖੀ ਨਾਂਹ ਕਰਕੇ ਮੇਰਾ ਦਿਲ ਨਾ ਤੋੜ ਦਈਂ । ਮੇਰੇ ਮੰਮੀ ਡੈਡੀ ਨੂੰ ਵੀ ਤੇਰੇ ਇੱਥੇ ਆਉਣ ਦਾ ਕਾਫ਼ੀ ਚਾਅ ਹੈ ।
     ਅੱਛਾ ਆਉਣ ਲੱਗੇ ਆਪਣੀਆਂ ਕਿਤਾਬਾਂ-ਕਾਪੀਆਂ ਲਿਆਉਣਾ ਨਾ ਭੁੱਲਣਾ । ਅਸੀਂ ਸਵੇਰੇ-ਸਵੇਰੇ ਨਹਾ-ਧੋ ਕੇ ਸਕੂਲ ਦਾ ਕੰਮ ਵੀ ਇਕੱਠੇ ਕਰਿਆ ਕਰਾਂਗੇ ।
     ਤੇਰੇ ਆਉਣ ਦੀ ਉਡੀਕ ਵਿੱਚ ,           
                                                                ਤੇਰਾ ਮਿੱਤਰ ,                                                             ਕਮਲਜੀਤ ਸਿੰਘ।

No comments:

Post a Comment

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...