ਸਕੂਲ ਦਾ ਸਾਲਾਨਾ ਸਮਾਗਮ (ਲੇਖ), Punjabi Essay on "School Da Salana Samagam", Essay on My school annual function in Punjabi

ਸਕੂਲ ਦਾ ਸਾਲਾਨਾ ਸਮਾਗਮ

ਭੂਮਿਕਾ - ਸਕੂਲ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨ ਲਈ ਸਕੂਲ ਵਿੱਚ ਸਾਲਾਨਾ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ । ਇਸ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾਂਦਾ ਹੈ । ਇਸ ਦਿਨ ਸਵੇਰ ਤੋਂ ਹੀ ਚਹਿਲ - ਪਹਿਲ ਹੁੰਦੀ ਹੈ ।

ਸਮਾਗਮ ਦੀ ਤਿਆਰੀ - ਸਾਡੇ ਸਕੂਲ ਦਾ ਸਾਲਾਨਾ ਸਮਾਗਮ ਇਸ ਵਾਰ 14 ਨਵੰਬਰ ਨੂੰ ਸੀ । ਇਸ ਵਾਸਤੇ ਕਾਫ਼ੀ ਤਿਆਰੀਆਂ ਆਰੰਭੀਆਂ ਗਈਆਂ ਸਨ । ਸਕੂਲ ਦੀ ਇਮਾਰਤ ਨੂੰ ਸਫ਼ੈਦੀ ਕਰਵਾਈ ਗਈ । ਸਮਾਗਮ ਵਾਲੇ ਦਿਨ ਸਾਡਾ ਸਕੂਲ ਵੀ ਨਵੀਂ ਵਿਆਹੀ ਦੁਲਹਨ ਵਾਂਗ ਸਜਿਆ ਹੋਇਆ ਸੀ । ਸਮਾਗਮ ਵਾਲੇ ਦਿਨ ਇੱਕ ਖੁੱਲ੍ਹੇ ਮੈਦਾਨ ਵਿੱਚ ਸ਼ਾਮਿਆਨਾ ਲਗਵਾਇਆ ਗਿਆ । ਸਾਹਮਣੇ ਇੱਕ ਬਹੁਤ ਵੱਡੀ ਸਾਰੀ ਸਟੇਜ ਸਜਾਈ ਗਈ । ਮਹਿਮਾਨਾਂ ਦੇ ਬੈਠਣ ਵਾਸਤੇ ਕੁਰਸੀਆਂ ਅਤੇ ਵਿਦਿਆਰਥੀਆਂ ਦੇ ਬੈਠਣ ਵਾਸਤੇ ਡੈਸਕਾਂ ਲਗਵਾਈਆਂ ਗਈਆਂ ।

ਮੁੱਖ ਮਹਿਮਾਨ ਦਾ ਪੁੱਜਣਾ ਤੇ ਸਟੇਜ ਦੀ ਕਾਰਵਾਈ ਸ਼ੁਰੂ ਹੋਣੀ - ਮੁੱਖ ਮਹਿਮਾਨ ਸਿੱਖਿਆ ਮੰਤਰੀ ਜੀ ਦੇ ਪਹੁੰਚਣ ਨਾਲ ਠੀਕ ਦਸ ਵਜੇ ਸਟੇਜ ਦੀ ਕਾਰਵਾਈ ਸ਼ੁਰੂ ਹੋਈ । ਸਟੇਜ ਦੀ ਭੂਮਿਕਾ ਸਾਡੇ ਪੰਜਾਬੀ ਅਧਿਆਪਕ ਸ਼੍ਰੀ ਰਮੇਸ਼ ਗੁਪਤਾ ਜੀ ਨਿਭਾਅ ਰਹੇ ਸਨ । ਸਭ ਤੋਂ ਪਹਿਲਾਂ ਪੀ.ਟੀ.ਆਈ . ਸਾਹਿਬ ਨੇ ਪੀ.ਟੀ. ਸ਼ੋਅ ਦਾ ਪ੍ਰਦਰਸ਼ਨ ਕੀਤਾ ਜੋ ਕਿ ਬਹੁਤ ਵਧੀਆ ਸੀ । ਫਿਰ ਰਾਸ਼ਟਰੀ-ਗੀਤ ਨਾਲ ਸਟੇਜ ਦੀ ਕਾਰਵਾਈ ਸ਼ੁਰੂ ਹੋਈ । ਫਿਰ ਵਿਦਿਆਰਥੀਆਂ ਦੀਆਂ ਤਿਆਰ ਕੀਤੀਆਂ ਕਲਚਰਲ ਕਿਰਿਆਵਾਂ ਪੇਸ਼ ਹੋਣੀਆਂ ਸ਼ੁਰੂ ਹੋਈਆਂ । ਹਰੇਕ ਆਈਟਮ ਇੱਕ ਤੋਂ ਇੱਕ ਚੜ੍ਹ ਕੇ ਸੀ । ਮਹਿਮਾਨਾਂ ਅਤੇ ਮੁੱਖ-ਮਹਿਮਾਨ ਜੀ ਨੇ ਸਾਰੀਆਂ ਕਲਚਰਲ ਕਿਰਿਆਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ।       ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ । ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਜੀ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਲੇਖਾ - ਜੋਖਾ ਸਭ ਮਹਿਮਾਨਾਂ ਅੱਗੇ ਰੱਖਿਆ । ਉਨ੍ਹਾਂ ਨੇ ਮੁੱਖ-ਮਹਿਮਾਨ ਅਤੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ । ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ।
      ਮੁੱਖ - ਮਹਿਮਾਨ ਜੀ ਨੇ ਆਪਣੇ ਭਾਸ਼ਨ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦੀ ਖੂਬ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਵਿੱਦਿਅਕ ਖੇਤਰ , ਖੇਡਾਂ ਅਤੇ ਕਲਚਰਲ ਕਿਰਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ । ਅੰਤ ਵਿੱਚ ਉਨ੍ਹਾਂ ਨੇ ਸਕੂਲ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ।

ਸਾਰਾਂਸ਼ - ਸਮਾਗਮ ਦੁਪਹਿਰ ਦੇ ਇੱਕ ਵਜੇ ਤੱਕ ਚੱਲਿਆ । ਸਕੂਲ ਵੱਲੋਂ ਮੁੱਖ-ਮਹਿਮਾਨ ਜੀ ਅਤੇ ਹੋਰ ਮਹਿਮਾਨਾਂ ਨੂੰ ਚਾਹ-ਪਾਣੀ ਪਿਲਾਇਆ । ਇਸ ਦੇ ਨਾਲ ਹੀ ਸਮਾਗਮ ਦੀ ਸਮਾਪਤੀ ਹੋ ਗਈ । 

No comments:

Post a Comment

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...