ਸੈਕਸ਼ਨ ਬਦਲਨ ਲਈ ਬਿਨੈ-ਪੱਤਰ (Letter to the principal for change of section - In Punjabi)



ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਨ ਲਈ ਬਿਨੈ-ਪੱਤਰ ਲਿਖੋ । 

ਸੇਵਾ ਵਿਖੇ

            ਪ੍ਰਿੰਸੀਪਲ ਸਾਹਿਬ,
            .............ਸਕੂਲ,         
            .............ਸ਼ਹਿਰ।
ਵਿਸ਼ਾ : ਸੈਕਸ਼ਨ ਬਦਲੀ ਲਈ ਬਿਨੈ-ਪੱਤਰ ।

ਸ੍ਰੀਮਾਨ ਜੀ ,

       ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ । ਮੇਰੀ ਭੈਣ ਵੀ ਆਪ ਦੇ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਹੀ ਪੜ੍ਹਦੀ ਹੈ, ਪਰ ਸਾਡਾ ਦੋਹਾਂ ਦਾ ਸੈਕਸ਼ਨ ਵੱਖੋ - ਵੱਖਰਾ ਹੈ । ਮੇਰਾ ਸੈਕਸ਼ਨ ' ਬੀ ' ਹੈ ਜਦਕਿ ਮੇਰੀ ਭੈਣ ' ਏ ' ਸੈਕਸ਼ਨ ਵਿੱਚ ਹੈ । ਅਸੀਂ ਦੋਵੇਂ ਭੈਣ - ਭਰਾ ਪਿਛਲੇ ਚਾਰ ਸਾਲ ਤੋਂ ਪੜ੍ਹਾਈ ਵਿੱਚ ਸਕੂਲ ਵਿੱਚੋਂ ਪਹਿਲੇ ਤੇ ਦੂਜੇ ਸਥਾਨ 'ਤੇ ਆ ਰਹੇ ਹਾਂ । ਸਾਡੇ ਪਿਤਾ ਜੀ ਅਤਿ ਗ਼ਰੀਬ ਹਨ । ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਥੋੜ੍ਹੀ ਕਮਾਈ ਨਾਲ ਖ਼ਰਚੇ ਪੂਰੇ ਨਹੀਂ ਹੁੰਦੇ । ਸਾਡੇ ਦੋਹਾਂ ਕੋਲ਼ ਪੜ੍ਹਨ ਲਈ ਪੁਸਤਕਾਂ ਦਾ ਇੱਕੋ ਸੈੱਟ ਹੈ । ਸਾਡੇ ਦੋਵਾਂ ਦੇ ਸੈਕਸ਼ਨ ਵੱਖੋ-ਵੱਖਰੇ ਹੋਣ ਕਰਕੇ ਅਸੀਂ ਇੱਕ ਸਮੇਂ 'ਤੇ ਕਿਤਾਬਾਂ ਦਾ ਲਾਭ ਨਹੀਂ ਲੈ ਸਕਦੇ ।ਵੱਖੋ - ਵੱਖ ਸੈਕਸ਼ਨ ਕਰਕੇ ਪੜ੍ਹਾਇਆ ਵੀ ਵੱਖੋ - ਵੱਖਰਾ ਜਾਂਦਾ ਹੈ । ਸਾਡੀ ਮਜਬੂਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਦੋਹਾਂ ਭੈਣ - ਭਰਾਵਾਂ ਨੂੰ ਇੱਕੋ ਸੈਕਸ਼ਨ ਵਿੱਚ ਕਰਨ ਦੀ ਕਿਰਪਾਲਤਾ ਕਰੋ ।
                   ਧੰਨਵਾਦ ਸਹਿਤ ,
                                 
                                                 ਆਪ ਦਾ ਆਗਿਆਕਾਰੀ,
                                                          ਨਾਂ.................।
                                                               ਦਸਵੀਂ - ਬੀ ।

1 comment:

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...