My Favourite Poet essay in English, 20 lines essay for KIDS

MY FAVOURITE POET

1. Poetry is one of the finest form of literature.

2. It presents the human emotions in a very artistic way.

3. I have read many poems both in Hindi as well as English.

4. Whenever I have spare time, I like to read poems.

5. They are very engaging, inspiring and enjoyable.

6. There are many well-known poets in the world of literature.

7. Of all the poets , I am a great admirer of William Wordsworth .

8. He was an English poet, born in England in 1770 .

9. He was a leading Romantic poet, who has enriched our literature through his writings.

10. Most of his poems are on Nature .

11. He wrote his poems in the ordinary language of man .

12. They were based on his personal experience .

13. Wordsworth's poems make it clear that he was a worshiper of nature.

14. Almost all his poems have a clear message .

15. He often laments that man is going away from Nature and he has no time to enjoy its beauty .

16. He is running after money, which is the main reason for many of his problems.

17. In one poem , he says:
The world is too much with us , Getting and spending we lay waste our powers .

18. Some of his famous poems are the Solitary Reaper , Lyrical Ballads, the Prelude, Michael and the Lucy Poems.

19. He was appointed the Poet Laureate for his outstanding poetry.

20. Williams Wordsworth contribution to English Literature is immense.


ਲੇਖ ਅੰਮ੍ਰਿਤਸਰ - ਸਿਫਤੀ ਦਾ ਘਰ , Essay on Amritsar in Punjabi



ਅੰਮ੍ਰਿਤਸਰ - ਸਿਫਤੀ ਦਾ ਘਰ 

ਭੂਮਿਕਾ : ਅੰਮ੍ਰਿਤਸਰ ਪੰਜਾਬ ਦਾ ਮਹਾਂਨਗਰ ਕਹਾਉਂਦਾ ਹੈ। ਇਸਨੂੰ ਚੌਥੇ ਗੁਰ, ਗੁਰੁ ਰਾਮਦਾਸ ਜੀ ਨੇ ਵਸਾਇਆ ਸੀ। ਇਸ ਦਾ ਪਹਿਲਾਂ ਨਾਂ ਗੁਰੂ ਦਾ ਚੱਕ ਸੀ । ਜਦੋਂ ਅੰਮ੍ਰਿਤ ਨਾਲ ਭਰੇ ਸਰੋਵਰ ਦੇ ਕਾਰਨ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਬਣਿਆ ਤਾਂ ਇਸ ਨਗਰ ਦਾ ਨਾਂ ਅੰਮ੍ਰਿਤਸਰ ਪੈ ਗਿਆ ।

ਵਿਸ਼ੇਸ਼ਤਾ : ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਬੁਹਤ ਵੱਡਾ ਤੀਰਥ ਅਸਥਾਨ ਹੈ। ਇਸ ਦੀ ਉਸਾਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਸੀ । ਇਹ ਸੱਭ ਧਰਮਾਂ ਦੇ ਲੋਕਾਂ ਲਈ ਬਣਿਆ ਹੈ । ਇਸ ਦੇ ਉੱਤੇ ਸੋਨੇ ਦਾ ਪੱਤਰਾ ਚੜਿਆ ਹੋਇਆ ਹੈ । ਦੂਰ - ਦੂਰ ਤੋਂ ਲੋਕ ਇਸਦੇ ਦਰਸ਼ਨਾਂ ਲਈ ਆਉਂਦੇ ਹਨ । ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ ।

ਦੇਖਣ ਯੋਗ ਥਾਵਾਂ : ਅੰਮ੍ਰਿਤਸਰ ਦਾ ਦੁਰਗਿਆਣਾ ਮੰਦਰ ਵੀ ਦੇਖਣ ਯੋਗ ਹੈ । ਇੱਥੋਂ ਦਾ ਕੰਪਨੀ ਬਾਗ ਵੀ ਸੁੰਦਰ ਸੈਰਗਾਹ ਹੈ । ਇੱਥੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਵੇਖਣ ਯੋਗ ਹਨ । ਨਗਰ ਵਿੱਚ ਅਨੇਕਾਂ ਸਕੂਲ ਤੇ ਕਾਲਜ ਹਨ । ਇੱਥੇ ਇੱਕ ਮੈਡੀਕਲ ਕਾਲਜ ਅਤੇ ਕਿੱਤਾ ਸਿਖਲਾਈ ਕੇਂਦਰ ਵੀ ਹੈ ।

ਇਤਿਹਾਸਕ ਮਹਾਨਤਾ : ਇੱਥੋਂ ਦਾ ਜਲਿਆਂਵਾਲਾ ਬਾਗ ਸ਼ਹੀਦਾਂ ਦੀ ਯਾਦਗਾਰ ਅਖਵਾਉਂਦਾ ਹੈ । ਇੱਥੇ 13 ਅਪ੍ਰੈਲ , 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਸੀ । ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇੱਕ ਲਾਟ ਬਣੀ ਹੋਈ ਹੈ ।

ਸਾਰਾਂਸ਼ - ਅੰਮ੍ਰਿਤਸਰ ਵਪਾਰ ਦਾ ਵੀ ਵੱਡਾ ਕੇਂਦਰ ਹੈ । ਇੱਥੇ ਕੱਪੜੇ ਦੇ ਕਈ ਕਾਰਖਾਨੇ ਹਨ । ਇੱਥੇ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ । ਦੇਸ਼ ਅਤੇ ਵਿਦੇਸ਼ਾਂ ਤੋਂ ਸੈਲਾਨੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਲੱਖਾ ਦੀ ਗਿਣਤੀ ਵਿੱਚ ਆਉਂਦੇ ਹਨ । ਅੱਜ - ਕੱਲ ਅੰਮ੍ਰਿਤਸਰ ਵਿੱਚ ਆਵਾਜਾਈ ਦੀ ਸਮੱਸਿਆ ਬਹੁਤ ਵੱਧ ਗਈ ਹੈ । ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਯੋਗ ਹੱਲ ਲੱਭਣਾ ਚਾਹੀਦਾ ਹੈ ।

RANI LAKSHMI BAI , 15 lines Essay in English for Kids



RANI  LAKSHMI  BAI
1. Rani Lakshmi Bai was a great freedom fighter.

2. She was one of the leading figures of the Indian Rebellion of 1857.

3. She was born on 19th November , 1828 in Varanasi to Brahmin parents.

4. Her father was Moropant Tambe and her mother was Bhagirathi Sapre.

5. Her childhood name was Manikarnika, famously known as Manu Bai.

6. As a child, she received her training as a soldier and learnt horse riding and wrestling.

7. She got married to Gangadhar Rao, the King of Jhansi, at a very young age.

8. After her marriage she was named Rani Lakshmi Bai.

9. Unfortunately, her husband died after two years of her marriage.

10. After her husband's death, she started ruling over the Jhansi.

11. She fought the First War of Independence against the British in the year 1857.

12. Rani Lakshmi Bai proved her courage and valor and fought bravely.

13. She gave a tough fight to the British, but she could not withstand the British army for long .

14. Rani Lakshmi Bai died at the young age of 23 on 18th June, 1858.

15. Her determination and courage  is an inspiration for a lot of people.

Source: https://youtu.be/9OVnibOzyp8

20 lines Essay on GURU GOBIND SINGH JI in English



Guru Gobind Singh Ji

1. Guru Gobind Singh Ji is the tenth Guru of the Sikhs.

2. He was born on 5th January, 1666 in Patna, Bihar.

3. Birth name of Guru Ji was Gobind Rai.

4. He was the only son of the 9th Guru Teg Bahadur Ji and Mata Gujri.

5. Gobind Rai learned martial training from early childhood.

6. He was just nine years old when he received Guruship after his father's death.

7. Guru Gobind Singh was a spiritual master as well as a fierce warrior.

8. He was the founder of the Khalsa Path, a warrior community, in 1699.

9. He was a learned man, a great poet and a philosopher.

10. He compiled a number of books and poetry collections in his life.

11. He fought many wars against the Mughals.

12. Guru Ji was very brave and he always fought for the justice.

13. Guru Gobind Singh Ji had four sons.

14. Two of his youngest sons, Sahibzade Zorawar Singh Ji and Fateh Singh Ji, were bricked alive.

15. His two elder sons, Sahibzade Ajit Singh Ji and Jujhar Singh Ji were martyred in the battle of Chamkaur Sahib.

16. Guru Sahib sacrificed his entire family for the sake of the country and religion.

17. He is honored in history as 'Sarbanas Dani'.

18. He finalised the Guru Granth Sahib and composed and compiled the Dasam Granth.

19. Before his death, Guru Ji conferred Guruship upon Guru Granth Sahib Ji.

20. Guru Ji died of fatal wound on October 7, 1708 at Nanded.

Source: https://youtu.be/aBfquZyCIsQ

ਲੇਖ : ਮੇਰੇ ਜੀਵਨ ਦਾ ਉਦੇਸ਼ ( My Aim In Life to Become A Doctor Essay in Punjabi )

ਲੇਖ: ਮੇਰੇ ਜੀਵਨ ਦਾ ਉਦੇਸ਼ 

1. ਮਨੁੱਖਾ ਜਨਮ ਪਰਮਾਤਮਾ ਦੀ ਅਨਮੋਲ ਦਾਤ ਹੈ।

2. ਸਾਨੂੰ ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ ਅਤੇ ਚੰਗੇ ਲੇਖੇ ਲਾਉਣਾ ਚਾਹੀਦਾ ਹੈ।

3. ਹਰ ਮਨੁੱਖ ਦੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ। 

4. ਕੋਈ ਵੀ ਮਨੁੱਖ ਦੁਨੀਆਂ ਵਿੱਚ ਕੁਝ ਵੀ ਨਹੀਂ ਹਾਸਲ ਕਰ ਸਕਦਾ ਜੇ ਉਸਦਾ ਉਦੇਸ਼ ਨਿਸ਼ਚਤ ਨਾ ਹੋਵੇ।

5. ਇਸ ਲਈ, ਸਾਡੇ ਸਾਰਿਆਂ ਨੂੰ ਜ਼ਿੰਦਗੀ ਦੇ ਸਾਡੇ ਉਦੇਸ਼ਾਂ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ।

6. ਮੈਂ ਆਪਣੀ ਜ਼ਿੰਦਗੀ ਦਾ ਉਦੇਸ਼ ਪਹਿਲਾਂ ਹੀ ਨਿਰਧਾਰਤ ਕਰ ਲਿਆ ਹੈ ।

7. ਮੈਂ ਵੱਡੇ ਹੋ ਕੇ ਇੱਕ ਡਾਕਟਰ ਬਣਨਾ ਚਾਹੁੰਦਾ ਹਾਂ।

8. ਮੈਂ ਪੈਸਾ ਕਮਾਉਣ ਲਈ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਲਈ ਇਕ ਚੰਗਾ ਡਾਕਟਰ ਬਣਨਾ ਚਾਹੁੰਦਾ ਹਾਂ।

9. ਜੀਵ ਵਿਗਿਆਨ ਵਿਚ ਮੇਰੀ ਦਿਲਚਸਪੀ ਨੂੰ ਵੇਖਦਿਆਂ ਹੋਇਆਂ ਵੀ ਮੈਂ ਡਾਕਟਰ ਬਣਨਾ ਤੈਅ ਕੀਤਾ ਹੈ।

10. ਮੈਂ ਇਕ ਡਾਕਟਰ ਬਣ ਕੇ ਗਰੀਬ ਅਨਾਥ ਅਤੇ ਬੇਸਹਾਰਾ ਲੋਕਾਂ ਦਾ ਇਲਾਜ ਕਰਨ ਦੇ ਯੋਗ ਬਣਨਾ ਚਾਹੁੰਦਾ ਹਾਂ।
11. ਡਾਕਟਰ ਬੀਮਾਰ ਲੋਕਾਂ ਦਾ ਇਲਾਜ ਕਰਦੇ ਹਨ ਅਤੇ ਜਾਨਾਂ ਬਚਾਉਂਦੇ ਹਨ।

12. ਉਹ ਲੋਕਾਂ ਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਦੇ ਹਨ।

13. ਡਾਕਟਰ ਨੂੰ ਰੱਬ ਦਾ ਇਕ ਰੂਪ ਵੀ ਮੰਨਿਆ ਜਾਂਦਾ ਹੈ।

14. ਇੱਕ ਚੰਗਾ ਡਾਕਟਰ ਹਰ ਜਗ੍ਹਾ ਸਤਿਕਾਰਿਆ ਜਾਂਦਾ ਹੈ।

15. ਜੇ ਮੈਂ ਡਾਕਟਰ ਬਣਾਂਗਾ ਤਾਂ ਮੈਂ ਗਰੀਬਾਂ ਅਤੇ ਲੋੜਵੰਦ ਲੋਕਾਂ ਪ੍ਰਤੀ ਦਿਆਲੂ ਹੋਵਾਂਗਾ।

16. ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫਰਜ਼ ਹੋਵੇਗਾ ਅਤੇ ਮੈਂ ਉਨ੍ਹਾਂ ਤੋਂ ਕੋਈ ਫੀਸ ਵੀ ਨਹੀਂ ਲਵਾਂਗਾ।

17. ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮੈਂ ਚੰਗੇ ਆਦਰਸ਼ਾਂ ਨੂੰ ਅਪਣਾਇਆ ਹੈ।

18. ਇਸ ਉਦੇਸ਼ ਨੂੰ ਹਾਸਲ ਕਰਨ ਲਈ ਮੈਂ ਪੜਾਈ ਵਿੱਚ ਵੀ ਸਖਤ ਮਿਹਨਤ ਕਰ ਰਿਹਾ ਹਾਂ।

19. ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਕਿੱਤੇ ਨਾਲ ਪੂਰਾ-ਪੂਰਾ ਇਨਸਾਫ਼ ਵੀ ਕਰ ਸਕਦਾ ਹਾਂ। 

20. ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਆਪਣੀ ਮਿਹਨਤ ਸਦਕਾ ਡਾਕਟਰ ਬਣਨ ਦੇ ਆਪਣੇ ਇਸ ਉਦੇਸ਼ ਨੂੰ ਜ਼ਰੂਰ ਹਾਸਲ ਕਰ ਲਵਾਗਾ।

ਲੇਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ , Essay on GURU GOBIND SINGH JI in Punjabi


ਲੇਖ: ਗੁਰੂ ਗੋਬਿੰਦ ਸਿੰਘ ਜੀ 


ਭੂਮਿਕਾ: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਅਤੇ ਸਰਬੰਸ ਦੇਸ਼, ਕੌਮ ਅਤੇ ਧਰਮ ਖ਼ਾਤਰ ਕੁਰਬਾਨ ਕਰ ਦਿੱਤਾ, ਜਿਸ ਕਰਕੇ ਆਪ ਨੂੰ ਇਤਿਹਾਸ ਵਿੱਚ 'ਸਰਬੰਸ ਦਾਨੀ' ਆਖ ਕੇ ਸਤਿਕਾਰਿਆ ਜਾਂਦਾ ਹੈ। ਗੁਰੁ ਗੋਬਿੰਦ ਸਿੰਘ ਜੀ ਇਕ ਸੰਤ-ਸਿਪਾਹੀ ਸਨ | ਆਪ ਇਕ ਯੋਧਾ ਹੋਣ ਦੇ ਨਾਲ-ਨਾਲ ਫਕੀਰ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਇਕ ਅਜਿਹੇ ਮਹਾਂਪੁਰਖ ਸਨ, ਜਿਨ੍ਹਾਂ ਨੇ ਸਿੱਖਾਂ ਨੂੰ ਵੀਰ ਸੈਨਿਕਾਂ ਵਿਚ ਬਦਲ ਕੇ ਸਿੱਖ ਜਾਤ ਨੂੰ ਇਕ ਵੀਰ ਜਾਤ ਬਣਾ ਦਿੱਤਾ।


ਜਨਮ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ : ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ । ਆਪ ਦਾ ਜਨਮ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ । ਜਨਮ ਸਮੇਂ ਆਪ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਸਾਮ ਗਏ ਹੋਏ ਸਨ ।

ਬਚਪਨ: ਆਪ ਦਾ ਬਚਪਨ ਪਟਨੇ ਵਿਖੇ ਬਤੀਤ ਹੋਇਆ । ਬਚਪਨ ਤੋਂ ਹੀ ਆਪ ਨੂੰ ਆਪਣੇ ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਲੜਾਈਆਂ ਲੜਨ ਦਾ ਸ਼ੌਕ ਸੀ । ਬਚਪਨ ਤੋਂ ਹੀ ਨਿਸ਼ਾਨੇਬਾਜ਼ ਬਣਨ ਦੇ ਸ਼ੌਕ ਨੇ ਆਪ ਨੂੰ ਮਹਾਨ ਯੋਧਾ ਬਣਾ ਦਿੱਤਾ । ਛੇ ਸਾਲ ਦੀ ਉਮਰ ਵਿੱਚ ਆਪ ਅਨੰਦਪੁਰ ਸਾਹਿਬ ਆ ਗਏ । ਇੱਥੇ ਆਪ ਨੇ ਵੱਖ - ਵੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ , ਬ੍ਰਜ , ਅਰਬੀ , ਫ਼ਾਰਸੀ ਅਤੇ ਪੰਜਾਬੀ ਸਿੱਖੀ । ਵੱਖ - ਵੱਖ ਗ੍ਰੰਥਾਂ ਦਾ ਅਧਿਐਨ ਕੀਤਾ ਖ਼ਾਸ ਕਰਕੇ ਆਦਿ ਗ੍ਰੰਥ ਸਾਹਿਬ ਜੀ ਦਾ । ਇੱਥੋਂ ਹੀ ਆਪ ਨੇ ਸ਼ਸਤਰ - ਵਿੱਦਿਆ ਵਿੱਚ ਮੁਹਾਰਤ ਪਾਈ ।

ਪਿਤਾ ਜੀ ਦੀ ਸ਼ਹੀਦੀ: ਔਰੰਗਜ਼ੇਬ ਹਿੰਦੁਆਂ 'ਤੇ ਅਤਿਆਚਾਰ ਕਰ ਰਿਹਾ ਸੀ । ਉਹ ਉਨ੍ਹਾਂ ਦਾ ਸਫ਼ਾਇਆ ਕਰਨ ਤੇ ਤੁਲਿਆ ਹੋਇਆ ਸੀ । ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆ ਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਸ ਬਚਾਅ ਲਈ ਫ਼ਰਿਆਦ ਕੀਤੀ । ਉਨ੍ਹਾਂ ਦਾ ਦੁੱਖ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਲਈ ਸ਼ਹੀਦ ਹੋਣ ਲਈ ਦਿੱਲੀ ਤੋਰਿਆ । ਉਸ ਸਮੇਂ ਆਪ ਦੀ ਉਮਰ ਮਸਾਂ ਨੌ ਸਾਲ ਸੀ । ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ।

ਗੁਰਗੱਦੀ ਸੰਭਾਲਣੀ : ਪਿਤਾ ਜੀ ਦੀ ਕੁਰਬਾਨੀ ਪਿੱਛੋਂ ਸਾਰੀ ਜ਼ਿੰਮੇਵਾਰੀ ਆਪ ਦੇ ਮੋਢਿਆਂ 'ਤੇ ਆ ਪਈ । ਉਸ ਸਮੇਂ ਆਪ ਦੇ ਚੁਫੇਰੇ ਸਮੱਸਿਆਵਾਂ ਹੀ ਸਮੱਸਿਆਵਾਂ ਸਨ । ਗੁਰਗੱਦੀ ਲਈ ਆਪਣੇ ਵੀ ਨਰਾਜ਼ ਸਨ । ਦੂਸਰਾ, ਆਪ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸਨ । ਆਪ ਨੇ ਆਪਣੀ ਫ਼ੌਜੀ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ । ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਿਆਂ ਨੂੰ ਕੇਸ ਰੱਖਣ ਦਾ ਹੁਕਮ ਦੇ ਦਿੱਤਾ । ਇਸ ਵੇਲੇ ਤੀਕ ਸਰਹਿੰਦ ਦਾ ਨਵਾਬ ਆਪ ਦਾ ਜਾਨੀ ਦੁਸ਼ਮਣ ਬਣ ਚੁੱਕਾ ਸੀ । ਕਈ ਪਾਸਿਆਂ ਤੋਂ ਆਪ ਵਿਰੁੱਧ ਪ੍ਰਚਾਰ ਹੋ ਰਿਹਾ ਸੀ ।

ਪਹਾੜੀ ਰਾਜਿਆਂ ਨਾਲ ਟੱਕਰ : 1686 ਈ. ਵਿੱਚ ਪਹਾੜੀ ਰਾਜਿਆਂ ਨਾਲ ਆਪ ਨੇ ਘਮਸਾਣ ਦਾ ਯੁੱਧ ਕੀਤਾ । ਭੰਗਾਣੀ ਦੇ ਇਸ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ ।

ਖ਼ਾਲਸਾ ਪੰਥ ਦੀ ਸਾਜਣਾ: 1699 ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਆਪ ਨੇ ਸਿੱਖ ਸੰਗਤਾਂ ਦਾ ਇੱਕ ਭਾਰੀ ਇਕੱਠ ਬੁਲਾਇਆ । ਸੰਗਤ ਦੀ ਹਾਜ਼ਰੀ ਵਿੱਚ ਆਪ ਨੇ ਬੜੇ ਹੀ ਵਚਿੱਤਰ ਢੰਗ ਨਾਲ ਪੰਜ ਵਿਅਕਤੀ ਚੁਣੇ। ਇਨ੍ਹਾਂ ਵਿੱਚ ਸਭ ਜਾਤਾਂ ਦੇ ਲੋਕ ਸਨ । ਆਪ ਨੇ ਪਹਿਲਾਂ ਉਨ੍ਹਾਂ ਪੰਜਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਫੇਰ ਆਪ ਉਨਾਂ ਦੇ ਹੱਥੋਂ ਅੰਮ੍ਰਿਤ ਛਕਿਆ। ਉਨ੍ਹਾਂ ਪੰਜ ਸਿੰਘਾਂ ਨੂੰ 'ਪੰਜ ਪਿਆਰੇ' ਆਖਿਆ। ਇਸ ਰਸਮ ਨਾਲ ਆਪ ਨੇ ਛੂਤ-ਛਾਤ, ਜਾਤ-ਪਾਤ ਦਾ ਖੰਡਨ ਕੀਤਾ । ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਤ ਕੀਤੀ । ਉਨ੍ਹਾਂ ਨੂੰ ਪੰਜ ਕਕਾਰ ਪਹਿਨਾਏ । ਇਸ ਪ੍ਰਕਾਰ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਗਲ-ਜਮਾਤੀ ਧਰਮ ਨੂੰ ਖ਼ਾਲਸਾਈ ਰੂਪ ਦੇ ਕੇ ਸੰਪੂਰਨ ਬਣਾ ਦਿੱਤਾ । ਆਪ ਨੇ ਖ਼ਾਲਸੇ ਨੂੰ ਉੱਚ ਪੱਦਵੀ ਬਖ਼ਸ਼ੀ:    ਖ਼ਾਲਸਾ ਮੇਰੋ ਰੂਪ ਹੈ ਖਾਸ ॥
ਖ਼ਾਲਸੇ ਮਹਿ ਹਉਂ ਕਰੋ ਨਿਵਾਸ ॥

ਅਨੰਦਪੁਰ ਛੱਡਣਾ : ਗੁਰੂ ਜੀ ਦੀ ਵਧਦੀ ਲੋਕ-ਪ੍ਰਿਯਤਾ ਨੂੰ ਵੇਖ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਨੂੰ ਤ੍ਰੇਲੀਆਂ ਛੁੱਟ ਰਹੀਆਂ ਸਨ । ਦੋਹਾਂ ਸ਼ਕਤੀਆਂ ਨੇ ਮਿਲ ਕੇ ਗੁਰੂ ਜੀ ਤੇ ਹੱਲਾ ਬੋਲ ਦਿੱਤਾ । ਉਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ । ਲੜਾਈ ਕਈ ਦਿਨ ਚੱਲੀ । ਕਿਲ੍ਹੇ ਅੰਦਰਲਾ ਰਸਦ-ਪਾਣੀ ਮੁੱਕ ਗਿਆ । ਸਿੰਘ ਭੁੱਖੇ ਮਰਨ ਲੱਗੇ । ਦੂਸਰੇ ਪਾਸੇ ਮੁਗ਼ਲ ਫ਼ੌਜਾਂ ਵੀ ਢੇਰੀ ਢਾਈ ਬੈਠੀਆਂ ਸਨ । ਪਰ ਦੁਸ਼ਮਣ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਕਿਲ੍ਹਾ ਖ਼ਾਲੀ ਕਰਵਾਉਣਾ ਚਾਹੁੰਦੇ ਸਨ। ਅਖੀਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗਊ ਦੀ ਸੁਗੰਧ ਅਤੇ ਮੁਗਲਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਚੁਕਵਾ ਕੇ ਕਿਲ੍ਹਾ ਖ਼ਾਲੀ ਕਰ ਦਿੱਤਾ । ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਅਜੇ ਸਰਸਾ ਨਦੀ ਕੋਲ ਹੀ ਪਹੁੰਚੇ ਸਨ ਕਿ ਫ਼ਰੇਬੀਆਂ ਨੇ ਚੁੱਕੀਆਂ ਕਸਮਾਂ ਦੀ ਪਰਵਾਹ ਨਾ ਕਰ ਤੇ ਗੁਰੂ ਸਾਹਿਬ 'ਤੇ ਹੱਲਾ ਬੋਲ ਦਿੱਤਾ । ਸਰਸਾ ਨਦੀ ਕਿਨਾਰੇ ਲਹੂ ਡੋਲ੍ਹਵੀਂ ਲੜਾਈ ਹੋਈ । ਇਸ ਵਿੱਚ ਬਹੁਤ ਸਾਰੇ ਸਿੱਖ, ਬਹੁਮੁੱਲੀਆਂ ਵਸਤਾਂ ਅਤੇ ਢੇਰ ਸਾਰਾ ਰਚਿਆ ਸਾਹਿਤ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਇਸ ਸਮੇਂ ਆਪ ਦਾ ਸਾਰਾ ਪਰਿਵਾਰ ਆਪ ਤੋਂ ਵਿਛੜ ਗਿਆ।

ਚਮਕੌਰ ਦੀ ਲੜਾਈ : ਗੁਰੂ ਸਾਹਿਬ ਨੇ ਮੁਗ਼ਲਾਂ ਨਾਲ ਚਮਕੌਰ ਵਿਖੇ ਇੱਕ ਭਿਆਨਕ ਲੜਾਈ ਲੜੀ । ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਇਸ ਲੜਾਈ ਵਿੱਚ ਸ਼ਹੀਦ ਹੋ ਗਏ । ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਨੇ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ । ਇਸ ਲੜਾਈ ਪਿੱਛੋਂ ਗੁਰੂ ਸਾਹਿਬ ਮਾਛੀਵਾੜਾ ਦੇ ਜੰਗਲ਼ਾਂ ਵਿੱਚ ਚਲੇ ਗਏ ।



ਖਿਦਰਾਣੇ ਦੀ ਲੜਾਈ : ਮਾਛੀਵਾੜੇ ਦੇ ਜੰਗਲ਼ਾਂ ਵਿੱਚ ਰਹਿੰਦਿਆਂ ਆਪ ਨੇ ਆਪਣੀ ਤਾਕਤ ਦੁਬਾਰਾ ਇਕੱਠੀ ਕੀਤੀ । ਚਾਲੀ ਸਿੰਘ ਜੋ ਆਪ ਨੂੰ ਬੇਦਾਵਾ ਦੇ ਗਏ ਸਨ, ਉਹ ਵੀ ਆਪ ਨਾਲ਼ ਆ ਕੇ ਰਲ਼ ਗਏ । ਖਿਦਰਾਣੇ ਦੀ ਢਾਬ 'ਤੇ ਮੁਗਲਾਂ ਨਾਲ ਆਪ ਦੀ ਭਾਰੀ ਲੜਾਈ ਹੋਈ । ਇਸ ਲੜਾਈ ਵਿੱਚ ਉਹ ਚਾਲੀ ਸਿੰਘ ਵੀ ਸ਼ਹੀਦ ਹੋ ਗਏ । ਉਨ੍ਹਾਂ ਨੂੰ ਆਪ ਨੇ ਚਾਲ਼ੀ ਮੁਕਤਿਆਂ ਦਾ ਨਾਮ ਦਿੱਤਾ । ਉਨ੍ਹਾਂ ਦੇ ਨਾਂ 'ਤੇ ਹੀ ਖਿਦਰਾਣੇ ਦਾ ਨਾਂ ਮੁਕਤਸਰ ਰੱਖਿਆ ਗਿਆ।

ਤਲਵੰਡੀ ਸਾਬੋ ਜਾਣਾ : ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਚਲੇ ਗਏ । ਇੱਥੋਂ ਆਪ ਨੇ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਦੇ ਰੂਪ ਵਿੱਚ ਇੱਕ ਪੱਤਰ ਲਿਖਿਆ । ਇਹ ਪੱਤਰ ਹੀ ਜ਼ਾਲਮ ਔਰੰਗਜ਼ੇਬ ਦੀ ਮੌਤ ਦਾ ਕਾਰਨ ਬਣਿਆ । ਇੱਥੇ ਹੀ ਆਪ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲ਼ੀ ।

ਬੰਦਾ ਬਹਾਦਰ ਨੂੰ ਅਸ਼ੀਰਵਾਦ : ਅੰਤ ਆਪ ਨੰਦੇੜ ਚਲੇ ਗਏ । ਇੱਥੇ ਆਪ ਨੇ ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ । ਉਸ ਨੂੰ ਅਸ਼ੀਰਵਾਦ ਦੇ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਭੇਜ ਦਿੱਤਾ।

ਜੋਤੀ - ਜੋਤਿ ਸਮਾਉਣਾ : ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਨੇ ਗੁਰੂ ਸਾਹਿਬ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨੰਦੇੜ ਭੇਜੇ। ਆਪ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਜਿਸ ਸਮੇਂ ਆਪ ਤੇ ਹਮਲਾ ਹੋਇਆ । ਦੋਹਾਂ ਹਮਲਾਵਰਾਂ ਵਿੱਚੋਂ ਇੱਕ ਤਾਂ ਉੱਥੇ ਹੀ ਮਾਰ ਦਿੱਤਾ ਗਿਆ । ਦੂਸਰਾ ਭੱਜੇ ਜਾਂਦੇ ਮਾਰਿਆ ਗਿਆ । ਪਰ ਇਸ ਸਮੇਂ ਗੁਰੂ ਸਾਹਿਬ ਦੇ ਵੀ ਪੇਟ ਵਿੱਚ ਛੁਰਾ ਲੱਗਾ । ਅੰਤ ਆਪ 1708 ਈ. ਨੂੰ ਜੋਤੀ-ਜੋਤਿ ਸਮਾ ਗਏ । ਅੰਤ ਸਮੇਂ ਆਪ ਨੇ ਸਿੱਖਾਂ ਨੂੰ ਸੱਦ ਕੇ ਅੱਗੇ ਤੋਂ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਆਦੇਸ਼ ਦਿੱਤਾ ।

ਮਹਾਨ ਸਾਹਿਤਕਾਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪਰਮ ਮਨੁੱਖ, ਆਦਰਸ਼ ਸੰਤ-ਸਿਪਾਹੀ ਦੇ ਨਾਲ਼-ਨਾਲ਼ ਮਹਾਨ ਸਾਹਿਤਕਾਰ ਵੀ ਸਨ । ਉਹ ਆਪ ਵੀ ਸਾਹਿਤ ਰਚਦੇ ਅਤੇ ਦੂਸਰਿਆਂ ਨੂੰ ਵੀ ਸਾਹਿਤ ਰਚਨਾ ਲਈ ਪ੍ਰੇਰਦੇ ਰਹੇ । ਆਪ ਦੀ ਅਦੁੱਤੀ ਸ਼ਖਸ਼ੀਅਤ ਸਾਡੇ ਲਈ ਚਾਨਣ ਮੁਨਾਰਾ ਹੈ ।

Source: https://youtu.be/RLM7uvdQpc8


Essay on MY PET CAT in English, 15 lines Essay For Kids


MY PET CAT 


1 . I have a Persian cat as my pet and its name is Fluffy.

2. Fluffy is three years old.

3. Fluffy is very obedient, calm and docile.

4. It has beautiful, silky, long and thick white furry coat.

5. Fluffy has short legs, a wide head and a cute round face.

6. It has two large, attractive yellow eyes.

7. It has whiskers under the nose and also has a small tail .

8. Fluffy's favorite food is fish and rice.

9. It also loves to drink milk.

10. Fluffy likes to play with ball and squeaky toys.

11. She does not like dogs and runs away when she sees them.

12. It sleeps in a small soft cozy box near my bed.

13. I daily brush its furry coat and keep it neat and clean.

14. We make sure it gets it's food on time and always take proper care of it .

15. We treat Fluffy just like our family member and love it very much.


MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...